ਸਫ਼ਨਯਾਹ 2

ਸਮੁੰਦਰ ਦੇ ਕੰਢੇ ਦੀ ਧਰਤੀ ਚਰਾਗਾਹਾਂ ਬਣ ਜਾਵੇਗੀ, ਆਜੜੀਆਂ ਲਈ ਖੂਹ ਅਤੇ ਇੱਜੜਾਂ ਲਈ ਕਲਮਾਂ ਹੋਣਗੇ।

Zephaniah 2:6 (UKJV) And the sea coast shall be dwellings and cottages for shepherds, and folds for flocks.

4ਗਾਜ਼ਾ ਨੂੰ ਛੱਡ ਦਿੱਤਾ ਜਾਵੇਗਾ ਅਤੇ ਅਸ਼ਕਲੋਨ ਸ਼ਹਿਰ ਤਬਾਹ ਹੋ ਜਾਵੇਗਾ। ਦੁਪਹਿਰ ਵੇਲੇ ਅਸ਼ਦੋਦ ਨੂੰ ਖਾਲੀ ਕਰ ਦਿੱਤਾ ਜਾਵੇਗਾ, ਅਤੇ ਏਕਰੋਨ ਨੂੰ ਉਖਾੜ ਸੁੱਟਿਆ ਜਾਵੇਗਾ।

5ਹਾਏ ਤੁਹਾਡੇ ਉੱਤੇ ਜਿਹੜੇ ਸਮੁੰਦਰ ਦੇ ਕੰਢੇ ਰਹਿੰਦੇ ਹਨ, ਹੇ ਕਰੇਤੀ ਲੋਕੋ! ਯਾਹਵੇਹ ਦਾ ਬਚਨ ਤੁਹਾਡੇ ਵਿਰੁੱਧ ਹੈ, ਕਨਾਨ, ਫ਼ਲਿਸਤੀਆਂ ਦੀ ਧਰਤੀ। ਉਹ ਆਖਦਾ ਹੈ, “ਮੈਂ ਤੈਨੂੰ ਤਬਾਹ ਕਰ ਦਿਆਂਗਾ, ਅਤੇ ਕੋਈ ਨਹੀਂ ਬਚੇਗਾ।”

6ਸਮੁੰਦਰ ਦੇ ਕੰਢੇ ਦੀ ਧਰਤੀ ਚਰਾਗਾਹਾਂ ਬਣ ਜਾਵੇਗੀ, ਆਜੜੀਆਂ ਲਈ ਖੂਹ ਅਤੇ ਇੱਜੜਾਂ ਲਈ ਕਲਮਾਂ ਹੋਣਗੇ।

7ਉਹ ਧਰਤੀ ਯਹੂਦਾਹ ਦੇ ਬਚੇ ਹੋਏ ਲੋਕਾਂ ਦੀ ਹੋਵੇਗੀ। ਉੱਥੇ ਉਨ੍ਹਾਂ ਨੂੰ ਚਾਰਾ ਮਿਲੇਗਾ। ਸ਼ਾਮ ਨੂੰ ਉਹ ਅਸ਼ਕਲੋਨ ਦੇ ਘਰਾਂ ਵਿੱਚ ਲੇਟਣਗੇ। ਯਾਹਵੇਹ ਉਨ੍ਹਾਂ ਦਾ ਪਰਮੇਸ਼ਵਰ ਉਨ੍ਹਾਂ ਦੀ ਦੇਖਭਾਲ ਕਰੇਗਾ; ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ।

8“ਮੈਂ ਮੋਆਬ ਦੀ ਬੇਇੱਜ਼ਤੀ ਅਤੇ ਅੰਮੋਨੀਆਂ ਦੇ ਤਾਅਨੇ ਸੁਣੇ ਹਨ, ਜਿਨ੍ਹਾਂ ਨੇ ਮੇਰੇ ਲੋਕਾਂ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਦੇ ਦੇਸ਼ ਨੂੰ ਖੋਹਣ ਦੀ ਧਮਕੀ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.