ਸਫ਼ਨਯਾਹ 3

ਯਾਹਵੇਹ ਜੋ ਉਸ ਵਿੱਚ ਹੈ, ਉਹ ਧਰਮੀ ਹੈ; ਉਹ ਕੋਈ ਗਲਤ ਨਹੀਂ ਕਰਦਾ। ਸਵੇਰੇ-ਸਵੇਰੇ ਉਹ ਆਪਣਾ ਨਿਆਂ ਕਰਦਾ ਹੈ, ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।

Zephaniah 3:5 (UKJV) The just LORD is in the midst thereof; he will not do iniquity: every morning does he bring his judgment to light, he fails not; but the unjust knows no shame.

3ਉਹ ਦੇ ਅੰਦਰ ਉਹ ਦੇ ਅਧਿਕਾਰੀ ਸ਼ੇਰ ਗਰਜਦੇ ਹਨ। ਉਸ ਦੇ ਹਾਕਮ ਸ਼ਾਮ ਦੇ ਬਘਿਆੜ ਹਨ, ਜੋ ਸਵੇਰ ਲਈ ਕੁਝ ਨਹੀਂ ਛੱਡਦੇ।

4ਉਸ ਦੇ ਨਬੀ ਧੋਖੇਬਾਜ਼ ਅਤੇ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ ਅਤੇ ਬਿਵਸਥਾ ਨੂੰ ਮਰੋੜ ਦਿੱਤਾ ਹੈ।

5ਯਾਹਵੇਹ ਜੋ ਉਸ ਵਿੱਚ ਹੈ, ਉਹ ਧਰਮੀ ਹੈ; ਉਹ ਕੋਈ ਗਲਤ ਨਹੀਂ ਕਰਦਾ। ਸਵੇਰੇ-ਸਵੇਰੇ ਉਹ ਆਪਣਾ ਨਿਆਂ ਕਰਦਾ ਹੈ, ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।

6“ਮੈਂ ਕੌਮਾਂ ਨੂੰ ਤਬਾਹ ਕਰ ਦਿੱਤਾ ਹੈ; ਉਨ੍ਹਾਂ ਦੇ ਗੜ੍ਹ ਢਾਹ ਦਿੱਤੇ ਗਏ ਹਨ। ਮੈਂ ਉਨ੍ਹਾਂ ਦੀਆਂ ਗਲੀਆਂ ਨੂੰ ਉਜਾੜ ਛੱਡ ਦਿੱਤਾ ਹੈ, ਜਿਸ ਵਿੱਚੋਂ ਕੋਈ ਨਹੀਂ ਲੰਘਦਾ। ਉਨ੍ਹਾਂ ਦੇ ਸ਼ਹਿਰ ਉਜਾੜ ਦਿੱਤੇ ਗਏ ਹਨ। ਉਹ ਉਜਾੜ ਅਤੇ ਖਾਲੀ ਹਨ।

7ਯੇਰੂਸ਼ਲੇਮ ਬਾਰੇ ਮੈਂ ਸੋਚਿਆ, ‘ਤੁਸੀਂ ਸਿਰਫ ਮੈਥੋਂ ਡਰਨ ਅਤੇ ਮੇਰੀ ਤਾੜਨਾ ਨੂੰ ਮੰਨਣ,’ ਤਦ ਉਸ ਦੇ ਪਨਾਹ ਸਥਾਨਾਂ ਨੂੰ ਤਬਾਹ ਨਹੀਂ ਕੀਤਾ ਜਾਵੇਗਾ, ਨਾ ਹੀ ਮੇਰੀ ਕੋਈ ਸਜ਼ਾ ਉਨ੍ਹਾਂ ਉੱਤੇ ਆਵੇਗੀ। ਪਰ ਉਹ ਅਜੇ ਵੀ ਆਪਣੇ ਸਾਰੇ ਕੰਮਾਂ ਵਿੱਚ, ਭ੍ਰਿਸ਼ਟਤਾ ਨਾਲ ਕੰਮ ਕਰਨ ਲਈ ਉਤਾਵਲੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.