5ਯਾਹਵੇਹ ਜੋ ਉਸ ਵਿੱਚ ਹੈ, ਉਹ ਧਰਮੀ ਹੈ; ਉਹ ਕੋਈ ਗਲਤ ਨਹੀਂ ਕਰਦਾ। ਸਵੇਰੇ-ਸਵੇਰੇ ਉਹ ਆਪਣਾ ਨਿਆਂ ਕਰਦਾ ਹੈ, ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।
6“ਮੈਂ ਕੌਮਾਂ ਨੂੰ ਤਬਾਹ ਕਰ ਦਿੱਤਾ ਹੈ; ਉਨ੍ਹਾਂ ਦੇ ਗੜ੍ਹ ਢਾਹ ਦਿੱਤੇ ਗਏ ਹਨ। ਮੈਂ ਉਨ੍ਹਾਂ ਦੀਆਂ ਗਲੀਆਂ ਨੂੰ ਉਜਾੜ ਛੱਡ ਦਿੱਤਾ ਹੈ, ਜਿਸ ਵਿੱਚੋਂ ਕੋਈ ਨਹੀਂ ਲੰਘਦਾ। ਉਨ੍ਹਾਂ ਦੇ ਸ਼ਹਿਰ ਉਜਾੜ ਦਿੱਤੇ ਗਏ ਹਨ। ਉਹ ਉਜਾੜ ਅਤੇ ਖਾਲੀ ਹਨ।
7ਯੇਰੂਸ਼ਲੇਮ ਬਾਰੇ ਮੈਂ ਸੋਚਿਆ, ‘ਤੁਸੀਂ ਸਿਰਫ ਮੈਥੋਂ ਡਰਨ ਅਤੇ ਮੇਰੀ ਤਾੜਨਾ ਨੂੰ ਮੰਨਣ,’ ਤਦ ਉਸ ਦੇ ਪਨਾਹ ਸਥਾਨਾਂ ਨੂੰ ਤਬਾਹ ਨਹੀਂ ਕੀਤਾ ਜਾਵੇਗਾ, ਨਾ ਹੀ ਮੇਰੀ ਕੋਈ ਸਜ਼ਾ ਉਨ੍ਹਾਂ ਉੱਤੇ ਆਵੇਗੀ। ਪਰ ਉਹ ਅਜੇ ਵੀ ਆਪਣੇ ਸਾਰੇ ਕੰਮਾਂ ਵਿੱਚ, ਭ੍ਰਿਸ਼ਟਤਾ ਨਾਲ ਕੰਮ ਕਰਨ ਲਈ ਉਤਾਵਲੇ ਹਨ।”
8ਇਸ ਲਈ ਯਾਹਵੇਹ ਦਾ ਵਾਕ ਹੈ, “ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।
9“ਫਿਰ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਯਾਹਵੇਹ ਦਾ ਨਾਮ ਲੈ ਕੇ ਉਸ ਦੀ ਸੇਵਾ ਕਰਨ। ਅਤੇ ਮੋਢੇ ਨਾਲ ਮੋਢਾ ਜੋੜ ਕੇ ਉਸਦੀ ਸੇਵਾ ਕਰਨ।