5ਕਿਉਂ ਜੋ ਤੁਸੀਂ ਮਸੀਹ ਵਿੱਚ ਸਭ ਪ੍ਰਕਾਰ ਦੇ ਗਿਆਨ ਅਤੇ ਹਰੇਕ ਗੱਲ ਬੋਲਣ ਵਿੱਚ ਸੰਪੂਰਨ ਕੀਤੇ ਗਏ ਹੋ।
6ਜਿਵੇਂ ਮਸੀਹ ਯਿਸ਼ੂ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ ਹੈ।
7ਇਸ ਲਈ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਕਮੀ ਨਹੀਂ ਹੈ, ਜਿਵੇਂ ਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ।
8ਮਸੀਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਦਿਨ ਨਿਰਦੋਸ਼ ਪਾਏ ਜਾਓ।
9ਪਰਮੇਸ਼ਵਰ ਵਫ਼ਾਦਾਰ ਹੈ, ਜਿਸ ਨੇ ਤੁਹਾਨੂੰ ਆਪਣੇ ਪੁੱਤਰ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸੰਗਤੀ ਵਿੱਚ ਬੁਲਾਇਆ ਹੈ।