6ਜਿਵੇਂ ਮਸੀਹ ਯਿਸ਼ੂ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ ਹੈ।
7ਇਸ ਲਈ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਕਮੀ ਨਹੀਂ ਹੈ, ਜਿਵੇਂ ਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ।
8ਮਸੀਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਦਿਨ ਨਿਰਦੋਸ਼ ਪਾਏ ਜਾਓ।
9ਪਰਮੇਸ਼ਵਰ ਵਫ਼ਾਦਾਰ ਹੈ, ਜਿਸ ਨੇ ਤੁਹਾਨੂੰ ਆਪਣੇ ਪੁੱਤਰ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸੰਗਤੀ ਵਿੱਚ ਬੁਲਾਇਆ ਹੈ।
10ਹੇ ਮੇਰੇ ਭਰਾਵੋ ਅਤੇ ਭੈਣੋ, ਮੈਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਸਾਰੇ ਜੋ ਬੋਲਦੇ ਹੋ ਉਸ ਵਿੱਚ ਇੱਕ ਦੂਸਰੇ ਨਾਲ ਸਹਿਮਤ ਹੋਵੋ ਤੁਹਾਡੇ ਵਿਚਕਾਰ ਨਾ ਕੋਈ ਵੰਡ ਹੋਵੇ, ਪਰ ਤੁਸੀਂ ਸਾਰੇ ਇੱਕ ਮਨ ਅਤੇ ਇੱਕ ਸੋਚ ਵਿੱਚ ਹੋਵੋ।