1 ਕੁਰਿੰਥੀਆਂ 11

ਸਭ ਤੋਂ ਪਹਿਲਾਂ ਤਾਂ ਇਹ ਹੈ: ਮੈਂ ਸੁਣਿਆ ਸੀ ਕਿ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਦਾ ਹੁੰਦੇ ਹਨ ਅਤੇ ਮੈਂ ਇਸ ਨੂੰ ਥੋੜ੍ਹਾ ਬਹੁਤਾ ਸੱਚ ਵੀ ਮੰਨਦਾ ਹਾਂ।

1 Corinthians 11:18 (UKJV) For first of all, when all of you come together in the church, I hear that there be divisions among you; and I partly believe it.

16ਜੇ ਕੋਈ ਇਸ ਵਿਸ਼ੇ ਬਾਰੇ ਵਿਵਾਦ ਕਰਨਾ ਚਾਹੁੰਦਾ ਹੋਵੇ, ਤਾਂ ਸਾਡੇ ਕੋਲ ਹੋਰ ਕੋਈ ਰੀਤੀ ਰਿਵਾਜ ਨਹੀਂ ਹੈ ਅਤੇ ਨਾ ਹੀ ਪਰਮੇਸ਼ਵਰ ਦੀਆਂ ਕਲੀਸਿਆਵਾਂ ਦਾ।

17ਹੁਣ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ।

18ਸਭ ਤੋਂ ਪਹਿਲਾਂ ਤਾਂ ਇਹ ਹੈ: ਮੈਂ ਸੁਣਿਆ ਸੀ ਕਿ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਦਾ ਹੁੰਦੇ ਹਨ ਅਤੇ ਮੈਂ ਇਸ ਨੂੰ ਥੋੜ੍ਹਾ ਬਹੁਤਾ ਸੱਚ ਵੀ ਮੰਨਦਾ ਹਾਂ।

19ਹਾਂ ਇਹ ਸੱਚ ਹੈ ਕਿ ਤੁਹਾਡੇ ਵਿੱਚ ਫੁੱਟ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਪਰਮੇਸ਼ਵਰ ਦੁਆਰਾ ਚੁਣੇ ਗਏ ਹਨ ਪ੍ਰਕਾਸ਼ ਹੋ ਜਾਣ।

20ਇਸ ਲਈ, ਜਦੋਂ ਤੁਸੀਂ ਇੱਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.