17ਹੁਣ ਇਹ ਕਹਿੰਦਾ ਹੋਇਆ ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਕਿਉਂ ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਿਆਈ ਹੁੰਦੀ ਹੈ।
18ਸਭ ਤੋਂ ਪਹਿਲਾਂ ਤਾਂ ਇਹ ਹੈ: ਮੈਂ ਸੁਣਿਆ ਸੀ ਕਿ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਵਿਤਕਰੇ ਪੈਦਾ ਹੁੰਦੇ ਹਨ ਅਤੇ ਮੈਂ ਇਸ ਨੂੰ ਥੋੜ੍ਹਾ ਬਹੁਤਾ ਸੱਚ ਵੀ ਮੰਨਦਾ ਹਾਂ।
19ਹਾਂ ਇਹ ਸੱਚ ਹੈ ਕਿ ਤੁਹਾਡੇ ਵਿੱਚ ਫੁੱਟ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਪਰਮੇਸ਼ਵਰ ਦੁਆਰਾ ਚੁਣੇ ਗਏ ਹਨ ਪ੍ਰਕਾਸ਼ ਹੋ ਜਾਣ।
20ਇਸ ਲਈ, ਜਦੋਂ ਤੁਸੀਂ ਇੱਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ।
21ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ।