1 ਕੁਰਿੰਥੀਆਂ 11

ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ।

1 Corinthians 11:21 (UKJV) For in eating every one takes before other his own supper: and one is hungry, and another is drunken.

19ਹਾਂ ਇਹ ਸੱਚ ਹੈ ਕਿ ਤੁਹਾਡੇ ਵਿੱਚ ਫੁੱਟ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਪਰਮੇਸ਼ਵਰ ਦੁਆਰਾ ਚੁਣੇ ਗਏ ਹਨ ਪ੍ਰਕਾਸ਼ ਹੋ ਜਾਣ।

20ਇਸ ਲਈ, ਜਦੋਂ ਤੁਸੀਂ ਇੱਕ ਜਗ੍ਹਾ ਇਕੱਠੇ ਹੁੰਦੇ ਹੋ, ਤਾਂ ਇਹ ਪ੍ਰਭੂ ਭੋਜ ਖਾਣ ਲਈ ਨਹੀਂ।

21ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ।

22ਕੀ ਖਾਣ-ਪੀਣ ਨੂੰ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਹੋ? ਅਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਕਿਹਾ? ਕੀ ਇਸ ਵਿੱਚ ਮੈਂ ਤੁਹਾਡੀ ਵਡਿਆਈ ਕਰਾਂ? ਬਿਲਕੁਲ ਨਹੀਂ!

23ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ: ਜਿਸ ਰਾਤ ਪ੍ਰਭੂ ਯਿਸ਼ੂ ਨੂੰ ਫੜਵਾਇਆ ਗਿਆ ਸੀ, ਉਸ ਨੇ ਰੋਟੀ ਲਈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.