21ਕਿਉਂਕਿ ਜਦੋਂ ਤੁਸੀਂ ਖਾਂਦੇ ਹੋ, ਤੁਹਾਡੇ ਵਿਚੋਂ ਕੁਝ ਆਪਣੇ ਖੁਦ ਦੇ ਨਿੱਜੀ ਭੋਜਨ ਵਿੱਚੋਂ ਖਾਂਦੇ ਹਨ। ਅਤੇ ਬਾਅਦ ਵਿੱਚ, ਇੱਕ ਵਿਅਕਤੀ ਭੁੱਖਾ ਰਹਿੰਦਾ ਹੈ ਅਤੇ ਦੂਜਾ ਸ਼ਰਾਬ ਪੀ ਕੇ ਮਤਵਾਲਾ ਹੋ ਜਾਂਦਾ ਹੈ।
22ਕੀ ਖਾਣ-ਪੀਣ ਨੂੰ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਤੁਸੀਂ ਪਰਮੇਸ਼ਵਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਹੋ? ਅਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ? ਮੈਂ ਤੁਹਾਨੂੰ ਕੀ ਕਿਹਾ? ਕੀ ਇਸ ਵਿੱਚ ਮੈਂ ਤੁਹਾਡੀ ਵਡਿਆਈ ਕਰਾਂ? ਬਿਲਕੁਲ ਨਹੀਂ!
23ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ: ਜਿਸ ਰਾਤ ਪ੍ਰਭੂ ਯਿਸ਼ੂ ਨੂੰ ਫੜਵਾਇਆ ਗਿਆ ਸੀ, ਉਸ ਨੇ ਰੋਟੀ ਲਈ,
24ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਹੈ; ਇਹ ਮੇਰੀ ਯਾਦਗੀਰੀ ਲਈ ਕਰਿਆ ਕਰੋ।”
25ਇਸੇ ਤਰ੍ਹਾਂ, ਭੋਜਨ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵੀਂ ਵਾਚਾ ਹੈ; ਜਦੋਂ ਵੀ ਕਦੇ ਤੁਸੀਂ ਇਹ ਪੀਓ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”