18ਪਰ ਹੁਣ ਪਰਮੇਸ਼ਵਰ ਜਿਸ ਪ੍ਰਕਾਰ ਉਸ ਨੂੰ ਚੰਗਾ ਲੱਗਦਾ ਸੀ, ਅੰਗਾਂ ਨੂੰ ਸਰੀਰ ਵਿੱਚ ਇੱਕ-ਇੱਕ ਕਰਕੇ ਨਿਯੁਕਤ ਕੀਤਾ।
19ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?
20ਜਿਸ ਤਰ੍ਹਾਂ ਅੰਗ ਬਹੁਤ ਹਨ, ਪਰ ਸਰੀਰ ਇੱਕ ਹੀ ਹੈ।
21ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਕਿ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!” ਅਤੇ ਹੱਥ ਪੈਰ ਨੂੰ ਨਹੀਂ ਕਹਿ ਸਕਦਾ, “ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!”
22ਇਸੇ ਤਰ੍ਹਾਂ ਸਰੀਰ ਦੇ ਉਹ ਅੰਗ ਜਿਹੜੇ ਦੂਸਰਿਆ ਅੰਗਾਂ ਨਾਲੋਂ ਕਮਜ਼ੋਰ ਦਿਸਦੇ ਹਨ, ਉਹ ਵੀ ਬਹੁਤ ਜ਼ਰੂਰੀ ਹਨ।