17ਅਗਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿਸ ਨਾਲ ਸੀ? ਅਗਰ ਸਾਰਾ ਸਰੀਰ ਕੰਨ ਹੀ ਹੁੰਦਾ, ਤਾਂ ਸੁੰਘਣਾ ਕਿਸ ਤਰ੍ਹਾਂ ਸੀ।
18ਪਰ ਹੁਣ ਪਰਮੇਸ਼ਵਰ ਜਿਸ ਪ੍ਰਕਾਰ ਉਸ ਨੂੰ ਚੰਗਾ ਲੱਗਦਾ ਸੀ, ਅੰਗਾਂ ਨੂੰ ਸਰੀਰ ਵਿੱਚ ਇੱਕ-ਇੱਕ ਕਰਕੇ ਨਿਯੁਕਤ ਕੀਤਾ।
19ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?
20ਜਿਸ ਤਰ੍ਹਾਂ ਅੰਗ ਬਹੁਤ ਹਨ, ਪਰ ਸਰੀਰ ਇੱਕ ਹੀ ਹੈ।
21ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਕਿ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!” ਅਤੇ ਹੱਥ ਪੈਰ ਨੂੰ ਨਹੀਂ ਕਹਿ ਸਕਦਾ, “ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!”