1 ਕੁਰਿੰਥੀਆਂ 14

ਹੇ ਭਰਾਵੋ ਅਤੇ ਭੈਣੋ, ਬੱਚਿਆਂ ਵਾਂਗ ਸੋਚਣਾ ਬੰਦ ਕਰ ਦਿਓ। ਬੁਰਿਆਈ ਵਿੱਚ ਬੱਚੇ ਹੀ ਬਣੇ ਰਹੋ, ਪਰ ਬੁੱਧ ਵਿੱਚ ਸਿਆਣੇ ਬਣ ਕੇ ਰਹੋ।

1 Corinthians 14:20 (UKJV) Brethren, be not children in understanding: nevertheless in malice be all of you children, but in understanding be men.

18ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਾਰਿਆ ਨਾਲੋਂ ਜ਼ਿਆਦਾ ਗ਼ੈਰ-ਭਾਸ਼ਾ ਬੋਲਦਾ ਹਾਂ।

19ਫਿਰ ਵੀ ਪੰਜ ਗੱਲਾਂ ਕਲੀਸਿਆ ਵਿੱਚ ਆਪਣੀ ਸਮਝ ਨਾਲ ਬੋਲਦਾ ਹਾਂ ਤਾਂ ਕਿ ਹੋਰਨਾਂ ਨੂੰ ਸਿਖਾਵਾਂ ਇਹ ਮੈਨੂੰ ਇਸ ਨਾਲੋਂ ਜ਼ਿਆਦਾ ਪਸੰਦ ਹੈ ਜੋ ਦਸ ਹਜ਼ਾਰ ਗੱਲਾਂ ਗ਼ੈਰ-ਭਾਸ਼ਾ ਵਿੱਚ ਬੋਲਾਂ।

20ਹੇ ਭਰਾਵੋ ਅਤੇ ਭੈਣੋ, ਬੱਚਿਆਂ ਵਾਂਗ ਸੋਚਣਾ ਬੰਦ ਕਰ ਦਿਓ। ਬੁਰਿਆਈ ਵਿੱਚ ਬੱਚੇ ਹੀ ਬਣੇ ਰਹੋ, ਪਰ ਬੁੱਧ ਵਿੱਚ ਸਿਆਣੇ ਬਣ ਕੇ ਰਹੋ।

21ਬਿਵਸਥਾ ਵਿੱਚ ਲਿਖਿਆ ਹੋਇਆ ਹੈ: “ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਪਰ ਉਹ ਮੇਰੀ ਨਾ ਸੁਣਨਗੇ, ਇਹ ਪ੍ਰਭੂ ਦਾ ਵਚਨ ਹੈ।”

22ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.