20ਹੇ ਭਰਾਵੋ ਅਤੇ ਭੈਣੋ, ਬੱਚਿਆਂ ਵਾਂਗ ਸੋਚਣਾ ਬੰਦ ਕਰ ਦਿਓ। ਬੁਰਿਆਈ ਵਿੱਚ ਬੱਚੇ ਹੀ ਬਣੇ ਰਹੋ, ਪਰ ਬੁੱਧ ਵਿੱਚ ਸਿਆਣੇ ਬਣ ਕੇ ਰਹੋ।
21ਬਿਵਸਥਾ ਵਿੱਚ ਲਿਖਿਆ ਹੋਇਆ ਹੈ: “ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਪਰ ਉਹ ਮੇਰੀ ਨਾ ਸੁਣਨਗੇ, ਇਹ ਪ੍ਰਭੂ ਦਾ ਵਚਨ ਹੈ।”
22ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ।
23ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ।
24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ।