1 ਕੁਰਿੰਥੀਆਂ 14

ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ।

1 Corinthians 14:23 (UKJV) If therefore the whole church be come together into one place, and all speak with tongues, and there come in those that are unlearned, or unbelievers, will they not say that all of you are mad?

21ਬਿਵਸਥਾ ਵਿੱਚ ਲਿਖਿਆ ਹੋਇਆ ਹੈ: “ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਪਰ ਉਹ ਮੇਰੀ ਨਾ ਸੁਣਨਗੇ, ਇਹ ਪ੍ਰਭੂ ਦਾ ਵਚਨ ਹੈ।”

22ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ।

23ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ।

24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ।

25ਉਹਨਾਂ ਦੇ ਮਨਾਂ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ। ਅਤੇ ਉਹ ਝੁਕ ਕੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨਗੇ, ਅਤੇ ਆਖਣਗੇ, “ਪਰਮੇਸ਼ਵਰ ਸੱਚ-ਮੁੱਚ ਤੁਹਾਡੇ ਵਿੱਚ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.