1 ਕੁਰਿੰਥੀਆਂ 14

ਉਹਨਾਂ ਦੇ ਮਨਾਂ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ। ਅਤੇ ਉਹ ਝੁਕ ਕੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨਗੇ, ਅਤੇ ਆਖਣਗੇ, “ਪਰਮੇਸ਼ਵਰ ਸੱਚ-ਮੁੱਚ ਤੁਹਾਡੇ ਵਿੱਚ ਹੈ!”

1 Corinthians 14:25 (UKJV) And thus are the secrets of his heart made manifest; and so falling down on his face he will worship God, and report that God is in you truthfully.

23ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ।

24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ।

25ਉਹਨਾਂ ਦੇ ਮਨਾਂ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ। ਅਤੇ ਉਹ ਝੁਕ ਕੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨਗੇ, ਅਤੇ ਆਖਣਗੇ, “ਪਰਮੇਸ਼ਵਰ ਸੱਚ-ਮੁੱਚ ਤੁਹਾਡੇ ਵਿੱਚ ਹੈ!”

26ਸੋ ਭਰਾਵੋ ਅਤੇ ਭੈਣੋ, ਅਸੀਂ ਕੀ ਆਖੀਏ? ਜਦੋਂ ਤੁਸੀਂ ਕਲੀਸਿਆ ਵਿੱਚ ਅਰਾਧਨਾ ਲਈ ਇਕੱਠੇ ਹੁੰਦੇ ਹੋ, ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲ ਪ੍ਰਕਾਸ਼ਨ, ਕਿਸੇ ਕੋਲ ਗ਼ੈਰ-ਭਾਸ਼ਾ, ਕਿਸੇ ਕੋਲੋ ਗ਼ੈਰ-ਭਾਸ਼ਾ ਦਾ ਅਨੁਵਾਦ ਹੈ। ਇਹ ਸਭ ਕੁਝ ਹੋਵੇ ਤਾਂ ਜੋ ਕਲੀਸਿਆ ਮਜ਼ਬੂਤ ਹੋ ਸਕੇ।

27ਜੇ ਕੋਈ ਗ਼ੈਰ-ਭਾਸ਼ਾ ਬੋਲੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਬੋਲਣ ਅਤੇ ਇੱਕ ਵਿਅਕਤੀ ਇਸ ਦਾ ਅਨੁਵਾਦ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.