31ਕਿਉਂ ਜੋ ਤੁਸੀਂ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ।
32ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ।
33ਕਿਉਂਕਿ ਪਰਮੇਸ਼ਵਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਵਰ ਹੈ। ਜਿਵੇਂ ਕਿ ਪ੍ਰਭੂ ਦੀਆ ਸਾਰੀਆਂ ਪਵਿੱਤਰ ਕਲੀਸਿਆ ਵਿੱਚ ਹੈ।
34ਔਰਤਾਂ ਕਲੀਸਿਆ ਵਿੱਚ ਚੁੱਪ ਰਹਿਣ। ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ।
35ਅਤੇ ਜੇ ਉਹ ਕੁਝ ਪੁੱਛਣਾ ਚਾਹੁੰਦੀਆਂ ਹਨ, ਤਾਂ ਘਰ ਵਿੱਚ ਆਪਣੇ ਪਤੀਆਂ ਨੂੰ ਪੁੱਛਣ ਕਿਉਂ ਜੋ ਔਰਤ ਦੇ ਲਈ ਕਲੀਸਿਆ ਵਿੱਚ ਇੱਕ ਦੂਸਰੇ ਨੂੰ ਬੋਲਣਾ ਸਹੀ ਨਹੀਂ ਹੈ।