14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਵਿਅਰਥ ਹੈ ਸਾਡਾ ਪ੍ਰਚਾਰ ਕਰਨਾ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ।
15ਅਤੇ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਅਸੀਂ ਮਸੀਹ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ, ਅਸੀਂ ਪਰਮੇਸ਼ਵਰ ਦੇ ਬਾਰੇ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ। ਪਰ ਜੇ ਪਰਮੇਸ਼ਵਰ ਨੇ ਮਸੀਹ ਨੂੰ ਜਿਉਂਦਾ ਨਹੀਂ ਕੀਤਾ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ।
16ਜੇ ਮੁਰਦੇ ਨਹੀਂ ਜੀ ਉੱਠਦੇ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ ਹੈ।
17ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ; ਅਤੇ ਤੁਸੀਂ ਅਜੇ ਵੀ ਆਪਣੇ ਪਾਪ ਵਿੱਚ ਹੋ।
18ਤਦ ਵਿਸ਼ਵਾਸੀ ਜਿਹੜੇ ਮਸੀਹ ਵਿੱਚ ਹੋ ਕੇ ਮਰ ਚੁੱਕੇ ਹਨ ਉਹ ਵੀ ਨਾਸ ਹੋ ਚੁੱਕੇ।