1 ਕੁਰਿੰਥੀਆਂ 15

ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ; ਅਤੇ ਤੁਸੀਂ ਅਜੇ ਵੀ ਆਪਣੇ ਪਾਪ ਵਿੱਚ ਹੋ।

1 Corinthians 15:17 (UKJV) And if Christ be not raised, your faith is vain; all of you are yet in your sins.

15ਅਤੇ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਅਸੀਂ ਮਸੀਹ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ, ਅਸੀਂ ਪਰਮੇਸ਼ਵਰ ਦੇ ਬਾਰੇ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ। ਪਰ ਜੇ ਪਰਮੇਸ਼ਵਰ ਨੇ ਮਸੀਹ ਨੂੰ ਜਿਉਂਦਾ ਨਹੀਂ ਕੀਤਾ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ।

16ਜੇ ਮੁਰਦੇ ਨਹੀਂ ਜੀ ਉੱਠਦੇ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ ਹੈ।

17ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ; ਅਤੇ ਤੁਸੀਂ ਅਜੇ ਵੀ ਆਪਣੇ ਪਾਪ ਵਿੱਚ ਹੋ।

18ਤਦ ਵਿਸ਼ਵਾਸੀ ਜਿਹੜੇ ਮਸੀਹ ਵਿੱਚ ਹੋ ਕੇ ਮਰ ਚੁੱਕੇ ਹਨ ਉਹ ਵੀ ਨਾਸ ਹੋ ਚੁੱਕੇ।

19ਜੇ ਸਿਰਫ ਇਸ ਜੀਵਨ ਲਈ ਸਾਨੂੰ ਮਸੀਹ ਵਿੱਚ ਉਮੀਦ ਹੈ, ਤਾਂ ਅਸੀਂ ਦੁਨੀਆਂ ਦੇ ਕਿਸੇ ਵੀ ਵਿਅਕਤੀ ਨਾਲੋਂ ਵਧੇਰੇ ਤਰਸਯੋਗ ਹੋਵਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.