1 ਕੁਰਿੰਥੀਆਂ 15

ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪਰਮੇਸ਼ਵਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਹੁਣ ਜਦੋਂ ਉਹ ਕਹਿੰਦੇ ਹਨ ਕਿ, “ਸਭ ਕੁਝ” ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਜਿਸ ਨੇ ਸਭ ਕੁਝ ਮਸੀਹ ਦੇ ਹੇਠਾਂ ਕਰ ਦਿੱਤਾ ਉਹ ਆਪ ਹੇਠਾਂ ਹੋਣ ਤੋਂ ਰਹਿਤ ਹੈ।

1 Corinthians 15:27 (UKJV) For he has put all things under his feet. But when he says all things are put under him, it is manifest that he is excepted, which did put all things under him.

25ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।

26ਆਖਰੀ ਦੁਸ਼ਮਣ ਜਿਸ ਦਾ ਨਾਸ ਹੋਣਾ ਹੈ ਉਹ ਮੌਤ ਹੈ।

27ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪਰਮੇਸ਼ਵਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਹੁਣ ਜਦੋਂ ਉਹ ਕਹਿੰਦੇ ਹਨ ਕਿ, “ਸਭ ਕੁਝ” ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਜਿਸ ਨੇ ਸਭ ਕੁਝ ਮਸੀਹ ਦੇ ਹੇਠਾਂ ਕਰ ਦਿੱਤਾ ਉਹ ਆਪ ਹੇਠਾਂ ਹੋਣ ਤੋਂ ਰਹਿਤ ਹੈ।

28ਅਤੇ ਜਦ ਸਭ ਕੁਝ ਮਸੀਹ ਦੇ ਅਧੀਨ ਕਰ ਦਿੱਤਾ ਗਿਆ ਹੋਵੇਗਾ ਤਾਂ ਫਿਰ ਪੁੱਤਰ ਵੀ ਪਿਤਾ ਪਰਮੇਸ਼ਵਰ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ, ਕਿਉਂ ਜੋ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੈ।

29ਜੇ ਪੁਨਰ-ਉਥਾਨ ਨਹੀਂ ਹੈ, ਤਾਂ ਉਹ ਕੀ ਕਰਨਗੇ ਜੋ ਮੁਰਦਿਆਂ ਲਈ ਬਪਤਿਸਮਾ ਲੈਂਦੇ ਹਨ? ਜੇ ਮੁਰਦੇ ਬਿਲਕੁਲ ਨਹੀਂ ਜੀ ਉੱਠਦੇ, ਤਾਂ ਲੋਕ ਉਹਨਾਂ ਲਈ ਬਪਤਿਸਮਾ ਕਿਉਂ ਲੈਂਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.