1 ਕੁਰਿੰਥੀਆਂ 15

ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।

1 Corinthians 15:25 (UKJV) For he must reign, till he has put all enemies under his feet.

23ਪਰ ਹਰ ਇੱਕ ਆਪੋ-ਆਪਣੀ ਵਾਰੀ ਨਾਲ; ਪਹਿਲਾਂ ਫ਼ਲ ਮਸੀਹ, ਫਿਰ ਜਿਹੜੇ ਮਸੀਹ ਦੇ ਵਾਪਸ ਆਉਣ ਤੱਕ ਉਸ ਦੇ ਵਿੱਚ ਅਸਥਿਰ ਬਣੇ ਰਹਿਣਗੇ।

24ਫਿਰ ਸੰਸਾਰ ਦਾ ਅੰਤ ਆਵੇਗਾ, ਜਦ ਮਸੀਹ ਸਾਰੀਆਂ ਪਾਤਸ਼ਾਹੀਆਂ, ਅਧਿਕਾਰਾਂ, ਸਮਰੱਥਾ ਨੂੰ ਨਾਸ ਕਰੇਗਾ ਅਤੇ ਉਹ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਵਿੱਚ ਸੌਂਪ ਦੇਵੇਗਾ।

25ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।

26ਆਖਰੀ ਦੁਸ਼ਮਣ ਜਿਸ ਦਾ ਨਾਸ ਹੋਣਾ ਹੈ ਉਹ ਮੌਤ ਹੈ।

27ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪਰਮੇਸ਼ਵਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਹੁਣ ਜਦੋਂ ਉਹ ਕਹਿੰਦੇ ਹਨ ਕਿ, “ਸਭ ਕੁਝ” ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਜਿਸ ਨੇ ਸਭ ਕੁਝ ਮਸੀਹ ਦੇ ਹੇਠਾਂ ਕਰ ਦਿੱਤਾ ਉਹ ਆਪ ਹੇਠਾਂ ਹੋਣ ਤੋਂ ਰਹਿਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.