21ਜਿਸ ਪ੍ਰਕਾਰ ਮਨੁੱਖ ਦੇ ਰਾਹੀ ਮੌਤ ਆਈ, ਉਸੇ ਪ੍ਰਕਾਰ ਮਨੁੱਖ ਦੇ ਹੀ ਰਾਹੀ ਮਰੇ ਹੋਇਆ ਦਾ ਪੁਨਰ-ਉਥਾਨ ਵੀ ਆਇਆ।
22ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਹੋ ਜਾਣਗੇ।
23ਪਰ ਹਰ ਇੱਕ ਆਪੋ-ਆਪਣੀ ਵਾਰੀ ਨਾਲ; ਪਹਿਲਾਂ ਫ਼ਲ ਮਸੀਹ, ਫਿਰ ਜਿਹੜੇ ਮਸੀਹ ਦੇ ਵਾਪਸ ਆਉਣ ਤੱਕ ਉਸ ਦੇ ਵਿੱਚ ਅਸਥਿਰ ਬਣੇ ਰਹਿਣਗੇ।
24ਫਿਰ ਸੰਸਾਰ ਦਾ ਅੰਤ ਆਵੇਗਾ, ਜਦ ਮਸੀਹ ਸਾਰੀਆਂ ਪਾਤਸ਼ਾਹੀਆਂ, ਅਧਿਕਾਰਾਂ, ਸਮਰੱਥਾ ਨੂੰ ਨਾਸ ਕਰੇਗਾ ਅਤੇ ਉਹ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਵਿੱਚ ਸੌਂਪ ਦੇਵੇਗਾ।
25ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।