48ਜਿਵੇਂ ਉਹ ਧਰਤੀ ਦਾ ਮਨੁੱਖ ਸੀ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਧਰਤੀ ਦੇ ਹਨ; ਅਤੇ ਜਿਵੇਂ ਉਹ ਸਵਰਗੀ ਮਨੁੱਖ ਹੈ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ।
49ਅਤੇ ਜਿਸ ਤਰ੍ਹਾਂ ਅਸੀਂ ਧਰਤੀ ਦੇ ਮਨੁੱਖ ਦੇ ਚਿੱਤਰ ਵਿੱਚ ਜਨਮ ਲਿਆ ਹੈ, ਉਸੇ ਤਰ੍ਹਾਂ ਅਸੀਂ ਸਵਰਗੀ ਮਨੁੱਖ ਦੇ ਸਰੂਪ ਨੂੰ ਵੀ ਧਾਰਨ ਕਰਾਂਗੇ।
50ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹੈ, ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ।
51ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ; ਅਸੀਂ ਸਾਰੇ ਨਹੀਂ ਸੌਂਵਾਗੇ, ਪਰ ਸਾਡੇ ਸਾਰਿਆ ਦਾ ਸਰੂਪ ਬਦਲ ਜਾਵੇਗਾ।
52ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ।