50ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹੈ, ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ।
51ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ; ਅਸੀਂ ਸਾਰੇ ਨਹੀਂ ਸੌਂਵਾਗੇ, ਪਰ ਸਾਡੇ ਸਾਰਿਆ ਦਾ ਸਰੂਪ ਬਦਲ ਜਾਵੇਗਾ।
52ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ।
53ਕਿਉਂ ਜੋ ਜ਼ਰੂਰੀ ਹੈ ਕਿ ਨਾਸ਼ਵਾਨ ਅਵਿਨਾਸ਼ ਕੱਪੜੇ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ।
54ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ, ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ, ਤਾਂ ਇਹ ਗੱਲ ਜਿਹੜੀ ਪਵਿੱਤਰ ਸ਼ਾਸਤਰ ਵਿੱਚ ਲਿਖੀ ਹੈ ਸੱਚ ਹੋ ਜਾਵੇਗੀ: “ਮੌਤ ਜਿੱਤ ਦੀ ਬੁਰਕੀ ਹੋ ਗਈ।”