10ਅਸੀਂ ਮਸੀਹ ਦੇ ਕਾਰਨ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ! ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ! ਤੁਹਾਨੂੰ ਆਦਰ ਮਿਲਦਾ ਹੈ, ਪਰ ਸਾਨੂੰ ਨਿਰਾਦਰ!
11ਇਸ ਸਮੇਂ ਤੱਕ ਅਸੀਂ ਭੁੱਖੇ, ਪਿਆਸੇ ਅਤੇ ਬਿਨ੍ਹਾਂ ਕੱਪੜਿਆ ਦੇ ਹਾਂ, ਸਤਾਏ ਜਾਂਦੇ ਅਤੇ ਸਾਡੇ ਨਾਲ ਬੇਰਹਿਮੀ ਨਾਲ ਵਰਤਾਓ ਕੀਤਾ ਜਾਂਦਾ ਹੈ, ਅਸੀਂ ਬਿਨ੍ਹਾਂ ਘਰ ਤੋਂ ਹਾਂ।
12ਅਸੀਂ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰਕੇ ਮਿਹਨਤ ਕਰਦੇ ਹਾਂ। ਜਦੋਂ ਸਾਨੂੰ ਸਰਾਪ ਮਿਲਦੇ ਹਨ, ਤਾਂ ਅਸੀਂ ਅਸੀਸ ਦਿੰਦੇ ਹਾਂ; ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿਣ ਕਰਦੇ ਹਾਂ।
13ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।
14ਇਹ ਗੱਲਾਂ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਪਰ ਆਪਣੇ ਪਿਆਰੇ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖ ਰਿਹਾ ਹਾਂ।