1 ਕੁਰਿੰਥੀਆਂ 4

ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।

1 Corinthians 4:13 (UKJV) Being defamed, we implore: we are made as the filth of the world, and are the waste of all things unto this day.

11ਇਸ ਸਮੇਂ ਤੱਕ ਅਸੀਂ ਭੁੱਖੇ, ਪਿਆਸੇ ਅਤੇ ਬਿਨ੍ਹਾਂ ਕੱਪੜਿਆ ਦੇ ਹਾਂ, ਸਤਾਏ ਜਾਂਦੇ ਅਤੇ ਸਾਡੇ ਨਾਲ ਬੇਰਹਿਮੀ ਨਾਲ ਵਰਤਾਓ ਕੀਤਾ ਜਾਂਦਾ ਹੈ, ਅਸੀਂ ਬਿਨ੍ਹਾਂ ਘਰ ਤੋਂ ਹਾਂ।

12ਅਸੀਂ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰਕੇ ਮਿਹਨਤ ਕਰਦੇ ਹਾਂ। ਜਦੋਂ ਸਾਨੂੰ ਸਰਾਪ ਮਿਲਦੇ ਹਨ, ਤਾਂ ਅਸੀਂ ਅਸੀਸ ਦਿੰਦੇ ਹਾਂ; ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿਣ ਕਰਦੇ ਹਾਂ।

13ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।

14ਇਹ ਗੱਲਾਂ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਪਰ ਆਪਣੇ ਪਿਆਰੇ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖ ਰਿਹਾ ਹਾਂ।

15ਭਾਵੇਂ ਮਸੀਹ ਵਿੱਚ ਤੁਹਾਡੇ ਦਸ ਹਜ਼ਾਰ ਉਸਤਾਦ ਹੋਣ, ਪਰ ਪਿਤਾ ਬਹੁਤੇ ਨਹੀਂ ਹਨ, ਮਸੀਹ ਯਿਸ਼ੂ ਦੇ ਵਿੱਚ ਖੁਸ਼ਖ਼ਬਰੀ ਦੇ ਵਸੀਲੇ ਨਾਲ ਮੈਂ ਹੀ ਤੁਹਾਡਾ ਪਿਤਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.