1 ਕੁਰਿੰਥੀਆਂ 4

ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਤੇ ਕੀ ਸਿਖਾਉਂਦਾ ਹਾਂ।

1 Corinthians 4:17 (UKJV) For this cause have I sent unto you Timotheus, who is my beloved son, and faithful in the Lord, who shall bring you into remembrance of my ways which be in Christ, as I teach every where in every church.

15ਭਾਵੇਂ ਮਸੀਹ ਵਿੱਚ ਤੁਹਾਡੇ ਦਸ ਹਜ਼ਾਰ ਉਸਤਾਦ ਹੋਣ, ਪਰ ਪਿਤਾ ਬਹੁਤੇ ਨਹੀਂ ਹਨ, ਮਸੀਹ ਯਿਸ਼ੂ ਦੇ ਵਿੱਚ ਖੁਸ਼ਖ਼ਬਰੀ ਦੇ ਵਸੀਲੇ ਨਾਲ ਮੈਂ ਹੀ ਤੁਹਾਡਾ ਪਿਤਾ ਹਾਂ।

16ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਮੇਰੀ ਰੀਸ ਕਰੋ।

17ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਤੇ ਕੀ ਸਿਖਾਉਂਦਾ ਹਾਂ।

18ਕਈ ਤੁਹਾਡੇ ਵਿੱਚੋਂ ਹੰਕਾਰੀ ਬਣ ਗਏ ਹਨ, ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ।

19ਪਰ ਮੈਂ ਤੁਹਾਡੇ ਕੋਲ ਜਲਦੀ ਹੀ ਆਵਾਂਗਾ, ਅਗਰ ਪ੍ਰਭੂ ਦੀ ਇੱਛਾ ਹੋਈ, ਅਤੇ ਫਿਰ ਮੈਂ ਇਹਨਾਂ ਹੰਕਾਰਿਆਂ ਹੋਇਆ ਲੋਕਾਂ ਦੀਆ ਗੱਲਾਂ ਨੂੰ ਨਹੀਂ ਸਗੋਂ ਇਹ ਵੀ ਪਤਾ ਲਗਾਵਾਂਗਾ, ਕਿ ਇਹਨਾਂ ਕੋਲ ਕਿਹੜੀ ਸ਼ਕਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.