16ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਮੇਰੀ ਰੀਸ ਕਰੋ।
17ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਤੇ ਕੀ ਸਿਖਾਉਂਦਾ ਹਾਂ।
18ਕਈ ਤੁਹਾਡੇ ਵਿੱਚੋਂ ਹੰਕਾਰੀ ਬਣ ਗਏ ਹਨ, ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ।
19ਪਰ ਮੈਂ ਤੁਹਾਡੇ ਕੋਲ ਜਲਦੀ ਹੀ ਆਵਾਂਗਾ, ਅਗਰ ਪ੍ਰਭੂ ਦੀ ਇੱਛਾ ਹੋਈ, ਅਤੇ ਫਿਰ ਮੈਂ ਇਹਨਾਂ ਹੰਕਾਰਿਆਂ ਹੋਇਆ ਲੋਕਾਂ ਦੀਆ ਗੱਲਾਂ ਨੂੰ ਨਹੀਂ ਸਗੋਂ ਇਹ ਵੀ ਪਤਾ ਲਗਾਵਾਂਗਾ, ਕਿ ਇਹਨਾਂ ਕੋਲ ਕਿਹੜੀ ਸ਼ਕਤੀ ਹੈ।
20ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥ ਵਿੱਚ ਹੈ।