3ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਮੇਰੀ ਪਰਖ ਤੁਹਾਡੇ ਦੁਆਰਾ ਜਾ ਕਿਸੇ ਅਦਾਲਤ ਤੋਂ ਕੀਤੀ ਜਾਵੇ; ਸੱਚ ਤਾਂ ਇਹ ਹੈ ਕਿ ਮੈਂ ਆਪ ਵੀ ਆਪਣੀ ਪਰਖ ਨਹੀਂ ਕਰਦਾ।
4ਮੇਰਾ ਵਿਵੇਕ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ। ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੀ ਹੈ।
5ਇਸ ਲਈ ਸਮੇਂ ਤੋਂ ਪਹਿਲਾਂ ਅਰਥਾਤ ਪ੍ਰਭੂ ਦੇ ਆਗਮਨ ਤੱਕ ਕੋਈ ਕਿਸੇ ਦਾ ਨਿਆਂ ਨਾ ਕਰੇ; ਉਹ ਆਪ ਹਨ੍ਹੇਰੇ ਵਿੱਚ ਛਿਪੀਆ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਦਿਲਾਂ ਵਿੱਚ ਲੁਕੇ ਉਦੇਸ਼ਾ ਨੂੰ ਬੇਨਕਾਬ ਕਰੇਗਾ। ਉਸ ਸਮੇਂ ਹਰ ਕਿਸੇ ਨੂੰ ਪਰਮੇਸ਼ਵਰ ਵੱਲੋਂ ਵਡਿਆਈ ਮਿਲੇਗੀ।
6ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੀ ਖਾਤਰ ਇਹ ਸਭ ਕੁਝ ਅਪੁੱਲੋਸ ਅਤੇ ਆਪਣੇ ਆਪ ਤੇ ਲਾਗੂ ਕੀਤਾ, ਤਾਂ ਜੋ ਤੁਸੀਂ ਸਾਡੇ ਤੋਂ ਇਸ ਉਪਦੇਸ਼ ਦਾ ਅਰਥ ਸਿੱਖ ਸਕੋ, “ਉਸ ਤੋਂ ਪਰੇ ਨਾ ਜਾਓ ਜੋ ਲਿਖਿਆ ਹੋਇਆ ਹੈ।” ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਇੱਕ ਦਾ ਪੱਖ ਕਰਕੇ ਅਤੇ ਦੂਸਰੇ ਦੇ ਵਿਰੁੱਧ ਹੋ ਜਾਵੇ।
7ਕਿਉਂ ਜੋ ਕੌਣ ਤੁਹਾਨੂੰ ਕਿਸੇ ਤੋਂ ਵੱਖਰਾ ਬਣਾਉਂਦਾ ਹੈ? ਤੁਹਾਡੇ ਕੋਲ ਕੀ ਹੈ, ਜੋ ਤੁਸੀਂ ਪ੍ਰਾਪਤ ਨਹੀਂ ਕੀਤਾ? ਅਤੇ ਜੇ ਪ੍ਰਾਪਤ ਕਰ ਹੀ ਲਿਆ ਹੈ, ਤਾਂ ਘਮੰਡ ਕਿਉਂ ਕਰਦੇ ਹੋ ਜਿਵੇਂ ਮਿਲਿਆ ਹੀ ਨਾ ਹੋਵੇ?