5ਇਸ ਲਈ ਸਮੇਂ ਤੋਂ ਪਹਿਲਾਂ ਅਰਥਾਤ ਪ੍ਰਭੂ ਦੇ ਆਗਮਨ ਤੱਕ ਕੋਈ ਕਿਸੇ ਦਾ ਨਿਆਂ ਨਾ ਕਰੇ; ਉਹ ਆਪ ਹਨ੍ਹੇਰੇ ਵਿੱਚ ਛਿਪੀਆ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਦਿਲਾਂ ਵਿੱਚ ਲੁਕੇ ਉਦੇਸ਼ਾ ਨੂੰ ਬੇਨਕਾਬ ਕਰੇਗਾ। ਉਸ ਸਮੇਂ ਹਰ ਕਿਸੇ ਨੂੰ ਪਰਮੇਸ਼ਵਰ ਵੱਲੋਂ ਵਡਿਆਈ ਮਿਲੇਗੀ।
6ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੀ ਖਾਤਰ ਇਹ ਸਭ ਕੁਝ ਅਪੁੱਲੋਸ ਅਤੇ ਆਪਣੇ ਆਪ ਤੇ ਲਾਗੂ ਕੀਤਾ, ਤਾਂ ਜੋ ਤੁਸੀਂ ਸਾਡੇ ਤੋਂ ਇਸ ਉਪਦੇਸ਼ ਦਾ ਅਰਥ ਸਿੱਖ ਸਕੋ, “ਉਸ ਤੋਂ ਪਰੇ ਨਾ ਜਾਓ ਜੋ ਲਿਖਿਆ ਹੋਇਆ ਹੈ।” ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਇੱਕ ਦਾ ਪੱਖ ਕਰਕੇ ਅਤੇ ਦੂਸਰੇ ਦੇ ਵਿਰੁੱਧ ਹੋ ਜਾਵੇ।
7ਕਿਉਂ ਜੋ ਕੌਣ ਤੁਹਾਨੂੰ ਕਿਸੇ ਤੋਂ ਵੱਖਰਾ ਬਣਾਉਂਦਾ ਹੈ? ਤੁਹਾਡੇ ਕੋਲ ਕੀ ਹੈ, ਜੋ ਤੁਸੀਂ ਪ੍ਰਾਪਤ ਨਹੀਂ ਕੀਤਾ? ਅਤੇ ਜੇ ਪ੍ਰਾਪਤ ਕਰ ਹੀ ਲਿਆ ਹੈ, ਤਾਂ ਘਮੰਡ ਕਿਉਂ ਕਰਦੇ ਹੋ ਜਿਵੇਂ ਮਿਲਿਆ ਹੀ ਨਾ ਹੋਵੇ?
8ਪਹਿਲਾਂ ਹੀ ਤੁਹਾਡੇ ਕੋਲ ਸਭ ਹੈ ਜੋ ਤੁਸੀਂ ਚਾਹੁੰਦੇ ਹੋ! ਤੁਸੀਂ ਤਾਂ ਪਹਿਲਾਂ ਹੀ ਅਮੀਰ ਹੋ! ਅਤੇ ਤੁਸੀਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਵੀ ਸਾਡੇ ਤੋਂ ਬਿਨ੍ਹਾਂ! ਇਹੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੱਚ-ਮੁੱਚ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ!
9ਕਿਉਂ ਜੋ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਆਖ਼ਿਰ ਤੇ ਪ੍ਰਦਰਸ਼ਿਤ ਕੀਤਾ ਹੈ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।