1 ਕੁਰਿੰਥੀਆਂ 7

ਪਰੰਤੂ ਵਿਭਚਾਰ ਤੋਂ ਬਚਨ ਲਈ ਹਰ ਇੱਕ ਪੁਰਸ਼ ਆਪਣੀ ਹੀ ਪਤਨੀ ਨੂੰ ਅਤੇ ਹਰ ਇੱਕ ਔਰਤ ਆਪਣੇ ਹੀ ਪਤੀ ਨੂੰ ਰੱਖੇ।”

1 Corinthians 7:2 (UKJV) Nevertheless, to avoid fornication, let every man have his own wife, and let every woman have her own husband.

1ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ: “ਆਦਮੀ ਦੇ ਲਈ ਇਹ ਚੰਗਾ ਹੈ ਜੋ ਉਹ ਔਰਤ ਨੂੰ ਨਾ ਹੀ ਛੂਹੇ।

2ਪਰੰਤੂ ਵਿਭਚਾਰ ਤੋਂ ਬਚਨ ਲਈ ਹਰ ਇੱਕ ਪੁਰਸ਼ ਆਪਣੀ ਹੀ ਪਤਨੀ ਨੂੰ ਅਤੇ ਹਰ ਇੱਕ ਔਰਤ ਆਪਣੇ ਹੀ ਪਤੀ ਨੂੰ ਰੱਖੇ।”

3ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ।

4ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.