18ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ।
19ਸੁੰਨਤ ਕੁਝ ਨਹੀਂ ਹੈ ਅਤੇ ਅਸੁੰਨਤ ਵੀ ਕੁਝ ਨਹੀਂ ਹੈ। ਪਰ ਪਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨਾ ਸਭ ਕੁਝ ਹੈ।
20ਤੁਹਾਡੇ ਵਿੱਚੋਂ ਹਰ ਕੋਈ ਉਸੇ ਹੀ ਹਲਾਤ ਵਿੱਚ ਬਣਿਆ ਰਹੇ, ਜਿਸ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ।
21ਜਿਸ ਸਮੇਂ ਤੁਸੀਂ ਬੁਲਾਏ ਗਏ, ਕੀ ਤੁਸੀਂ ਗੁਲਾਮ ਸੀ? ਤਾਂ ਫਿਰ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਨਾ ਹੋਵੇ, ਆਪਣੀ ਅਜ਼ਾਦੀ ਪ੍ਰਾਪਤ ਕਰਨ ਦਾ ਜਤਨ ਕਰੋ।
22ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਬੁਲਾਇਆ ਗਿਆ ਹੈ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ; ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਬੁਲਾਇਆ ਗਿਆ ਹੈ, ਉਹ ਮਸੀਹ ਦਾ ਗੁਲਾਮ ਹੈ।