1 ਕੁਰਿੰਥੀਆਂ 7

ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ।

1 Corinthians 7:18 (UKJV) Is any man called being circumcised? let him not become uncircumcised. Is any called in uncircumcision? let him not be circumcised.

16ਪਤਨੀ ਤੂੰ ਕਿਵੇਂ ਜਾਣਦੀ ਹੈ, ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਗਾ?

17ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾਂ ਹੀ ਬਣੇ ਰਹਿਣ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।

18ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ।

19ਸੁੰਨਤ ਕੁਝ ਨਹੀਂ ਹੈ ਅਤੇ ਅਸੁੰਨਤ ਵੀ ਕੁਝ ਨਹੀਂ ਹੈ। ਪਰ ਪਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨਾ ਸਭ ਕੁਝ ਹੈ।

20ਤੁਹਾਡੇ ਵਿੱਚੋਂ ਹਰ ਕੋਈ ਉਸੇ ਹੀ ਹਲਾਤ ਵਿੱਚ ਬਣਿਆ ਰਹੇ, ਜਿਸ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.