14ਕਿਉਂਕਿ ਨਾ ਵਿਸ਼ਵਾਸ ਕਰਨ ਵਾਲਾ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਹੈ, ਅਤੇ ਇਸੇ ਤਰ੍ਹਾਂ ਨਾ ਵਿਸ਼ਵਾਸ ਕਰਨ ਵਾਲੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਹੋਈ ਹੈ। ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਹੋਣਗੇ, ਪਰ ਹੁਣ ਤਾਂ ਪਵਿੱਤਰ ਹਨ।
15ਪਰ ਫਿਰ ਵੀ ਅਗਰ ਉਹ ਅਵਿਸ਼ਵਾਸੀ ਅਲੱਗ ਹੋਣਾ ਚਾਹੇ, ਤਾਂ ਉਸਨੂੰ ਹੋਣ ਦਿਓ। ਕੋਈ ਵੀ ਵਿਸ਼ਵਾਸੀ ਭਰਾਂ ਜਾਂ ਭੈਣ ਇਸ ਤਰ੍ਹਾਂ ਦੀ ਗੁਲਾਮੀ ਵਿੱਚ ਬੱਧੇ ਨਾ ਰਹਿਣ। ਪਰ ਪਰਮੇਸ਼ਵਰ ਨੇ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਬੁਲਾਇਆ ਹੈ।
16ਪਤਨੀ ਤੂੰ ਕਿਵੇਂ ਜਾਣਦੀ ਹੈ, ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਗਾ?
17ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾਂ ਹੀ ਬਣੇ ਰਹਿਣ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।
18ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ।