1 ਕੁਰਿੰਥੀਆਂ 7

ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾਂ ਹੀ ਬਣੇ ਰਹਿਣ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।

1 Corinthians 7:17 (UKJV) But as God has distributed to every man, as the Lord has called every one, so let him walk. And so ordain I in all churches.

15ਪਰ ਫਿਰ ਵੀ ਅਗਰ ਉਹ ਅਵਿਸ਼ਵਾਸੀ ਅਲੱਗ ਹੋਣਾ ਚਾਹੇ, ਤਾਂ ਉਸਨੂੰ ਹੋਣ ਦਿਓ। ਕੋਈ ਵੀ ਵਿਸ਼ਵਾਸੀ ਭਰਾਂ ਜਾਂ ਭੈਣ ਇਸ ਤਰ੍ਹਾਂ ਦੀ ਗੁਲਾਮੀ ਵਿੱਚ ਬੱਧੇ ਨਾ ਰਹਿਣ। ਪਰ ਪਰਮੇਸ਼ਵਰ ਨੇ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਬੁਲਾਇਆ ਹੈ।

16ਪਤਨੀ ਤੂੰ ਕਿਵੇਂ ਜਾਣਦੀ ਹੈ, ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਹੇ ਪਤੀ, ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਗਾ?

17ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾਂ ਹੀ ਬਣੇ ਰਹਿਣ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।

18ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸ ਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇਂ।

19ਸੁੰਨਤ ਕੁਝ ਨਹੀਂ ਹੈ ਅਤੇ ਅਸੁੰਨਤ ਵੀ ਕੁਝ ਨਹੀਂ ਹੈ। ਪਰ ਪਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨਾ ਸਭ ਕੁਝ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.