1 ਕੁਰਿੰਥੀਆਂ 7

ਪਰ ਜੇ ਤੂੰ ਵਿਆਹ ਕਰ ਲਵੇ, ਤਾਂ ਪਾਪ ਨਹੀਂ ਕਰਦਾ; ਅਤੇ ਜੇ ਕੁਆਰੀ ਵਿਆਹ ਕਰਾ ਲਵੇ, ਉਹ ਵੀ ਪਾਪ ਨਹੀਂ ਕਰਦੀ। ਪਰ ਉਹ ਜੋ ਵਿਆਹ ਕਰਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਅਤੇ ਮੈਂ ਤੁਹਾਨੂੰ ਇਸ ਤੋਂ ਬਚਾਉਣਾ ਚਾਹੁੰਦਾ ਹਾਂ।

1 Corinthians 7:28 (UKJV) But and if you marry, you have not sinned; and if a virgin marry, she has not sinned. Nevertheless such shall have trouble in the flesh: but I spare you.

26ਕਿਉਂਕਿ ਵਰਤਮਾਨ ਕਸ਼ਟ ਦੇ ਕਾਰਨ ਮੇਰੇ ਵਿਚਾਰ ਇਹ ਹਨ, ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਹ ਜਿਸ ਸਥਿਤੀ ਵਿੱਚ ਹੈ ਉਸੇ ਵਿੱਚ ਹੀ ਬਣਿਆ ਰਹੇ।

27ਕੀ ਤੂੰ ਪਤਨੀ ਨਾਲ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ? ਤਾਂ ਛੁਟਕਾਰਾ ਨਾ ਲੱਭ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈ? ਤਾਂ ਪਤਨੀ ਦੀ ਭਾਲ ਨਾ ਕਰ।

28ਪਰ ਜੇ ਤੂੰ ਵਿਆਹ ਕਰ ਲਵੇ, ਤਾਂ ਪਾਪ ਨਹੀਂ ਕਰਦਾ; ਅਤੇ ਜੇ ਕੁਆਰੀ ਵਿਆਹ ਕਰਾ ਲਵੇ, ਉਹ ਵੀ ਪਾਪ ਨਹੀਂ ਕਰਦੀ। ਪਰ ਉਹ ਜੋ ਵਿਆਹ ਕਰਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਅਤੇ ਮੈਂ ਤੁਹਾਨੂੰ ਇਸ ਤੋਂ ਬਚਾਉਣਾ ਚਾਹੁੰਦਾ ਹਾਂ।

29ਹੇ ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ;

30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.