1 ਕੁਰਿੰਥੀਆਂ 7

ਹੇ ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ;

1 Corinthians 7:29 (UKJV) But this I say, brethren, the time is short: it remains, that both they that have wives be as though they had none;

27ਕੀ ਤੂੰ ਪਤਨੀ ਨਾਲ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ? ਤਾਂ ਛੁਟਕਾਰਾ ਨਾ ਲੱਭ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈ? ਤਾਂ ਪਤਨੀ ਦੀ ਭਾਲ ਨਾ ਕਰ।

28ਪਰ ਜੇ ਤੂੰ ਵਿਆਹ ਕਰ ਲਵੇ, ਤਾਂ ਪਾਪ ਨਹੀਂ ਕਰਦਾ; ਅਤੇ ਜੇ ਕੁਆਰੀ ਵਿਆਹ ਕਰਾ ਲਵੇ, ਉਹ ਵੀ ਪਾਪ ਨਹੀਂ ਕਰਦੀ। ਪਰ ਉਹ ਜੋ ਵਿਆਹ ਕਰਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ, ਅਤੇ ਮੈਂ ਤੁਹਾਨੂੰ ਇਸ ਤੋਂ ਬਚਾਉਣਾ ਚਾਹੁੰਦਾ ਹਾਂ।

29ਹੇ ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ;

30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ;

31ਅਤੇ ਜਿਨ੍ਹਾਂ ਦਾ ਲੈਣ ਦੇਣ ਸੰਸਾਰਕ ਚੀਜ਼ਾ ਨਾਲ ਹੈ, ਉਹ ਉਹਨਾਂ ਵਿੱਚ ਲੀਨ ਨਾ ਹੋ ਜਾਣਾ। ਕਿਉਂਕਿ ਇਸ ਵਰਤਮਾਨ ਸੰਸਾਰ ਦਾ ਨਾਸ ਹੁੰਦਾ ਜਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.