29ਹੇ ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ;
30ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ;
31ਅਤੇ ਜਿਨ੍ਹਾਂ ਦਾ ਲੈਣ ਦੇਣ ਸੰਸਾਰਕ ਚੀਜ਼ਾ ਨਾਲ ਹੈ, ਉਹ ਉਹਨਾਂ ਵਿੱਚ ਲੀਨ ਨਾ ਹੋ ਜਾਣਾ। ਕਿਉਂਕਿ ਇਸ ਵਰਤਮਾਨ ਸੰਸਾਰ ਦਾ ਨਾਸ ਹੁੰਦਾ ਜਾ ਰਿਹਾ ਹੈ।
32ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਇੱਕ ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਪ੍ਰਭੂ ਨੂੰ ਕਿਵੇਂ ਪਰਸੰਨ ਕਰਾ।
33ਪਰ ਇੱਕ ਵਿਆਹਿਆ ਆਦਮੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਖੁਸ਼ ਰੱਖੇ।