1 ਕੁਰਿੰਥੀਆਂ 8

ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ।

1 Corinthians 8:7 (UKJV) Nevertheless there is not in every man that knowledge: for some with conscience of the idol unto this hour eat it as a thing offered unto an idol; and their conscience being weak is defiled.

5ਭਾਵੇਂ ਇੱਥੇ ਬਹੁਤ ਸਾਰੇ ਦੇਵਤੇ ਹਨ, ਜਾਂ ਸਵਰਗ ਵਿੱਚ ਹੋਣ ਜਾਂ ਧਰਤੀ ਉੱਤੇ (ਸੱਚ-ਮੁੱਚ ਇੱਥੇ ਬਹੁਤ ਸਾਰੇ, “ਦੇਵਤੇ” ਅਤੇ ਬਹੁਤ ਸਾਰੇ, “ਸੁਆਮੀ” ਹਨ),

6ਪਰ ਸਾਡੇ ਲਈ ਇੱਕ ਪਰਮੇਸ਼ਵਰ ਹੈ, ਜੋ ਪਿਤਾ ਹੈ, ਜਿਸ ਤੋਂ ਸਭ ਚੀਜ਼ਾ ਰਚਿਆ ਗਿਆ ਹੈ ਅਤੇ ਅਸੀਂ ਉਸੇ ਲਈ ਹਾਂ; ਅਤੇ ਇੱਕੋ ਹੀ ਪ੍ਰਭੂ ਹੈ ਜੋ ਯਿਸ਼ੂ ਮਸੀਹ ਹੈ, ਜਿਸ ਦੁਆਰਾ ਸਭ ਕੁਝ ਰਚਿਆ ਗਿਆ ਅਤੇ ਉਸ ਦੇ ਦੁਆਰਾ ਅਸੀਂ ਜਿਉਂਦੇ ਹਾਂ।

7ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ।

8ਪਰ ਭੋਜਨ ਸਾਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਜਾਂਦਾ; ਪਰ ਭੋਜਨ ਖਾਣ ਤੋਂ ਨਾ ਸਾਨੂੰ ਕੁਝ ਘਾਟਾ ਹੈ ਅਤੇ ਨਾ ਕੁਝ ਲਾਭ ਹੈ।

9ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.