1 ਕੁਰਿੰਥੀਆਂ 8

ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ।

1 Corinthians 8:9 (UKJV) But take heed lest by any means this liberty of your's become a stumbling block to them that are weak.

7ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ।

8ਪਰ ਭੋਜਨ ਸਾਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਜਾਂਦਾ; ਪਰ ਭੋਜਨ ਖਾਣ ਤੋਂ ਨਾ ਸਾਨੂੰ ਕੁਝ ਘਾਟਾ ਹੈ ਅਤੇ ਨਾ ਕੁਝ ਲਾਭ ਹੈ।

9ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ।

10ਕਿਉਂਕਿ ਜਿਹੜਾ ਕੋਈ ਗਿਆਨ ਰੱਖਦਾ ਹੈ ਅਤੇ ਮੂਰਤੀ ਦੇ ਮੰਦਰ ਵਿੱਚ ਤੁਹਾਨੂੰ ਬੈਠਾ ਹੋਇਆ ਅਤੇ ਭੋਜਨ ਖਾਂਦਾ ਵੇਖੇ ਜੇ ਉਸ ਦਾ ਵਿਵੇਕ ਕਮਜ਼ੋਰ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ?

11ਇਸ ਲਈ ਇਹ ਮਸੀਹੀ ਭਰਾਂ ਅਤੇ ਭੈਣਾਂ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੈ, ਜਿਨ੍ਹਾਂ ਲਈ ਮਸੀਹ ਮਰਿਆ, ਤੁਹਾਡੇ ਗਿਆਨ ਕਾਰਨ ਨਾਸ਼ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.