8ਕੀ ਮੈਂ ਇਹ ਮਨੁੱਖਾਂ ਦੇ ਨਿਯਮ ਅਨੁਸਾਰ ਆਖਦਾ ਹਾਂ? ਅਤੇ ਕੀ ਬਿਵਸਥਾ ਇਹ ਨਹੀਂ ਕਹਿੰਦੀ?
9ਕਿਉਂਕਿ ਮੋਸ਼ੇਹ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ: “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।” ਕੀ ਪਰਮੇਸ਼ਵਰ ਬਲਦਾਂ ਦੀ ਹੀ ਚਿੰਤਾ ਕਰਦਾ ਹੈ?
10ਕਿ ਸਾਡੇ ਲਈ ਉਹ ਇਹ ਨਹੀਂ ਆਖਦਾ ਹੈ? ਸਾਡੇ ਲਈ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ, ਕਿਉਂਕਿ ਚਾਹੀਦਾ ਹੈ ਕਿ ਜਿਹੜਾ ਆਸ ਨਾਲ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਵੱਢਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਵੱਢੇ।
11ਜੇ ਅਸੀਂ ਤੁਹਾਡੇ ਵਿੱਚ ਆਤਮਿਕ ਬੀਜ ਬੀਜੇ ਹਨ, ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਤੁਹਾਡੇ ਦੁਆਰਾ ਦੁਨਿਆਵੀ ਪਦਾਰਥ ਪ੍ਰਾਪਤ ਕਰੀਏ?
12ਜੇ ਦੂਸਰਿਆ ਰਸੂਲਾਂ ਨੂੰ ਤੁਹਾਡੇ ਉੱਤੇ ਅਧਿਕਾਰ ਹੈ ਤਾਂ ਕੀ ਸਾਡਾ ਅਧਿਕਾਰ ਉਹਨਾਂ ਨਾਲੋਂ ਵੱਧ ਕੇ ਤੁਹਾਡੇ ਉੱਤੇ ਨਹੀਂ? ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਨਹੀਂ ਵਰਤਿਆ। ਪਰੰਤੂ ਇਸ ਦੇ ਬਾਵਜੂਦ ਵੀ ਅਸੀਂ ਸਭ ਕੁਝ ਸਹਾਰਦੇ ਰਹੇ, ਤਾਂ ਜੋ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਆਵੇ।