6ਅਤੇ ਇਹ ਕੇਵਲ ਬਰਨਬਾਸ ਅਤੇ ਮੈਂ ਹਾਂ ਜਿਨ੍ਹਾਂ ਨੂੰ ਆਪਣੇ ਆਪ ਦੀ ਸਹਾਇਤਾ ਲਈ ਕੰਮ ਕਰਨਾ ਪਏਗਾ?
7ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸ ਦਾ ਫ਼ਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ?
8ਕੀ ਮੈਂ ਇਹ ਮਨੁੱਖਾਂ ਦੇ ਨਿਯਮ ਅਨੁਸਾਰ ਆਖਦਾ ਹਾਂ? ਅਤੇ ਕੀ ਬਿਵਸਥਾ ਇਹ ਨਹੀਂ ਕਹਿੰਦੀ?
9ਕਿਉਂਕਿ ਮੋਸ਼ੇਹ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ: “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।” ਕੀ ਪਰਮੇਸ਼ਵਰ ਬਲਦਾਂ ਦੀ ਹੀ ਚਿੰਤਾ ਕਰਦਾ ਹੈ?
10ਕਿ ਸਾਡੇ ਲਈ ਉਹ ਇਹ ਨਹੀਂ ਆਖਦਾ ਹੈ? ਸਾਡੇ ਲਈ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ, ਕਿਉਂਕਿ ਚਾਹੀਦਾ ਹੈ ਕਿ ਜਿਹੜਾ ਆਸ ਨਾਲ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਵੱਢਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਵੱਢੇ।