1 ਕੁਰਿੰਥੀਆਂ 9

ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸ ਦਾ ਫ਼ਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ?

1 Corinthians 9:7 (UKJV) Who goes a warfare any time at his own charges? who plants a vineyard, and eats not of the fruit thereof? or who feeds a flock, and eats not of the milk of the flock?

5ਕੀ ਸਾਨੂੰ ਇਹ ਅਧਿਕਾਰ ਨਹੀਂ ਜੋ ਕਿਸੇ ਵਿਸ਼ਵਾਸੀ ਨਾਲ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾ ਸਕੀਏ, ਜਿਸ ਤਰ੍ਹਾਂ ਦੂਸਰੇ ਰਸੂਲ, ਕੈਫ਼ਾਸ ਅਤੇ ਪ੍ਰਭੂ ਦੇ ਭਰਾਂ ਕਰਦੇ ਹਨ?

6ਅਤੇ ਇਹ ਕੇਵਲ ਬਰਨਬਾਸ ਅਤੇ ਮੈਂ ਹਾਂ ਜਿਨ੍ਹਾਂ ਨੂੰ ਆਪਣੇ ਆਪ ਦੀ ਸਹਾਇਤਾ ਲਈ ਕੰਮ ਕਰਨਾ ਪਏਗਾ?

7ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸ ਦਾ ਫ਼ਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ?

8ਕੀ ਮੈਂ ਇਹ ਮਨੁੱਖਾਂ ਦੇ ਨਿਯਮ ਅਨੁਸਾਰ ਆਖਦਾ ਹਾਂ? ਅਤੇ ਕੀ ਬਿਵਸਥਾ ਇਹ ਨਹੀਂ ਕਹਿੰਦੀ?

9ਕਿਉਂਕਿ ਮੋਸ਼ੇਹ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ: “ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।” ਕੀ ਪਰਮੇਸ਼ਵਰ ਬਲਦਾਂ ਦੀ ਹੀ ਚਿੰਤਾ ਕਰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.