38ਸੋ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਥੀ ਅਤੇ ਪਲੇਥੀ ਉੱਤਰੇ ਅਤੇ ਸ਼ਲੋਮੋਨ ਦੇ ਕੋਲ ਦਾਵੀਦ ਪਾਤਸ਼ਾਹ ਦਾ ਖੱਚਰ ਸੀ ਅਤੇ ਉਹ ਉਸ ਨੂੰ ਗੀਹੋਨ ਵੱਲ ਲੈ ਗਏ।
39ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਦਾ ਸਿੰਗ ਲਿਆ ਅਤੇ ਸ਼ਲੋਮੋਨ ਨੂੰ ਮਸਹ ਕੀਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਾਰੇ ਲੋਕ ਉੱਚੀ-ਉੱਚੀ ਬੋਲੇ, “ਰਾਜਾ ਸ਼ਲੋਮੋਨ ਜਿਉਂਦਾ ਰਹੇ!”
40ਅਤੇ ਸਾਰੇ ਲੋਕ ਵੰਝਲੀਆਂ ਵਜਾਉਂਦੇ ਅਤੇ ਬਹੁਤ ਅਨੰਦ ਕਰਦੇ ਹੋਏ ਉਹ ਦੇ ਮਗਰ ਤੁਰੇ ਜਾਂਦੇ ਸਨ, ਅਜਿਹੀ ਜੋ ਧਰਤੀ ਉਹਨਾਂ ਦੀ ਆਵਾਜ਼ ਨਾਲ ਹਿੱਲ ਗਈ।
41ਅਦੋਨੀਯਾਹ ਅਤੇ ਉਸ ਦੇ ਨਾਲ ਸਾਰੇ ਮਹਿਮਾਨਾਂ ਨੇ ਇਹ ਸੁਣਿਆ ਜਦੋਂ ਉਹ ਆਪਣੀ ਦਾਅਵਤ ਪੂਰੀ ਕਰ ਰਹੇ ਸਨ ਅਤੇ ਜਦ ਯੋਆਬ ਨੇ ਤੁਰ੍ਹੀ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਸ਼ਹਿਰ ਵਿੱਚ ਇਹ ਰੌਲੇ ਦੀ ਆਵਾਜ਼ ਕਿਉਂ ਹੈ?”
42ਜਦੋਂ ਉਹ ਬੋਲ ਹੀ ਰਿਹਾ ਸੀ ਤਾਂ ਅਬੀਯਾਥਰ ਜਾਜਕ ਦਾ ਪੁੱਤਰ ਯੋਨਾਥਨ ਆ ਗਿਆ। ਅਦੋਨੀਯਾਹ ਨੇ ਕਿਹਾ, “ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਗਾ।”