36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ।
37ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”
38ਸੋ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਥੀ ਅਤੇ ਪਲੇਥੀ ਉੱਤਰੇ ਅਤੇ ਸ਼ਲੋਮੋਨ ਦੇ ਕੋਲ ਦਾਵੀਦ ਪਾਤਸ਼ਾਹ ਦਾ ਖੱਚਰ ਸੀ ਅਤੇ ਉਹ ਉਸ ਨੂੰ ਗੀਹੋਨ ਵੱਲ ਲੈ ਗਏ।
39ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਦਾ ਸਿੰਗ ਲਿਆ ਅਤੇ ਸ਼ਲੋਮੋਨ ਨੂੰ ਮਸਹ ਕੀਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਾਰੇ ਲੋਕ ਉੱਚੀ-ਉੱਚੀ ਬੋਲੇ, “ਰਾਜਾ ਸ਼ਲੋਮੋਨ ਜਿਉਂਦਾ ਰਹੇ!”
40ਅਤੇ ਸਾਰੇ ਲੋਕ ਵੰਝਲੀਆਂ ਵਜਾਉਂਦੇ ਅਤੇ ਬਹੁਤ ਅਨੰਦ ਕਰਦੇ ਹੋਏ ਉਹ ਦੇ ਮਗਰ ਤੁਰੇ ਜਾਂਦੇ ਸਨ, ਅਜਿਹੀ ਜੋ ਧਰਤੀ ਉਹਨਾਂ ਦੀ ਆਵਾਜ਼ ਨਾਲ ਹਿੱਲ ਗਈ।