1 ਰਾਜਿਆਂ 1

ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”

1 Kings 1:37 (UKJV) As the LORD has been with my lord the king, even so be he with Solomon, and make his throne greater than the throne of my lord king David.

35ਤਦ ਤੁਸੀਂ ਉਹ ਦੇ ਨਾਲ ਚੜ੍ਹ ਜਾਓ ਅਤੇ ਉਹ ਆ ਕੇ ਮੇਰੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਅਤੇ ਮੇਰੇ ਸਥਾਨ ਉੱਤੇ ਰਾਜ ਕਰੇਗਾ। ਮੈਂ ਉਸਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਨਿਯੁਕਤ ਕੀਤਾ ਹੈ।”

36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ।

37ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”

38ਸੋ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਥੀ ਅਤੇ ਪਲੇਥੀ ਉੱਤਰੇ ਅਤੇ ਸ਼ਲੋਮੋਨ ਦੇ ਕੋਲ ਦਾਵੀਦ ਪਾਤਸ਼ਾਹ ਦਾ ਖੱਚਰ ਸੀ ਅਤੇ ਉਹ ਉਸ ਨੂੰ ਗੀਹੋਨ ਵੱਲ ਲੈ ਗਏ।

39ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਦਾ ਸਿੰਗ ਲਿਆ ਅਤੇ ਸ਼ਲੋਮੋਨ ਨੂੰ ਮਸਹ ਕੀਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਸਾਰੇ ਲੋਕ ਉੱਚੀ-ਉੱਚੀ ਬੋਲੇ, “ਰਾਜਾ ਸ਼ਲੋਮੋਨ ਜਿਉਂਦਾ ਰਹੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.