33ਰਾਜੇ ਨੇ ਉਹਨਾਂ ਨੂੰ ਆਖਿਆ, “ਤੁਸੀਂ ਆਪਣੇ ਸੁਆਮੀ ਦੇ ਸੇਵਕਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਮੇਰੇ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਸੋਤੇ ਕੋਲ ਲੈ ਜਾਓ।
34ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਰਾਜਾ ਬਣਾਉਣ ਅਤੇ ਤੁਰ੍ਹੀ ਵਜਾ ਕੇ ਆਖੋ, ‘ਸ਼ਲੋਮੋਨ ਰਾਜਾ ਜਿਉਂਦਾ ਰਹੇ!’
35ਤਦ ਤੁਸੀਂ ਉਹ ਦੇ ਨਾਲ ਚੜ੍ਹ ਜਾਓ ਅਤੇ ਉਹ ਆ ਕੇ ਮੇਰੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਅਤੇ ਮੇਰੇ ਸਥਾਨ ਉੱਤੇ ਰਾਜ ਕਰੇਗਾ। ਮੈਂ ਉਸਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਨਿਯੁਕਤ ਕੀਤਾ ਹੈ।”
36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ।
37ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”