1 ਰਾਜਿਆਂ 1

ਰਾਜੇ ਨੇ ਉਹਨਾਂ ਨੂੰ ਆਖਿਆ, “ਤੁਸੀਂ ਆਪਣੇ ਸੁਆਮੀ ਦੇ ਸੇਵਕਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਮੇਰੇ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਸੋਤੇ ਕੋਲ ਲੈ ਜਾਓ।

1 Kings 1:33 (UKJV) The king also said unto them, Take with you the servants of your lord, and cause Solomon my son to ride upon mine own mule, and bring him down to Gihon:

31ਤਦ ਬੈਥਸ਼ੇਬਾ ਨੇ ਆਪਣਾ ਮੂੰਹ ਧਰਤੀ ਉੱਤੇ ਝੁਕਾਇਆ ਅਤੇ ਰਾਜੇ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਮੇਰਾ ਮਹਾਰਾਜਾ ਦਾਵੀਦ ਸਦਾ ਜਿਉਂਦਾ ਰਹੇ!”

32ਰਾਜਾ ਦਾਵੀਦ ਨੇ ਕਿਹਾ, “ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਬੁਲਾਓ।” ਜਦੋਂ ਉਹ ਰਾਜੇ ਦੇ ਸਾਹਮਣੇ ਆਏ,

33ਰਾਜੇ ਨੇ ਉਹਨਾਂ ਨੂੰ ਆਖਿਆ, “ਤੁਸੀਂ ਆਪਣੇ ਸੁਆਮੀ ਦੇ ਸੇਵਕਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਮੇਰੇ ਖੱਚਰ ਉੱਤੇ ਚੜ੍ਹਾ ਕੇ ਗੀਹੋਨ ਸੋਤੇ ਕੋਲ ਲੈ ਜਾਓ।

34ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਰਾਜਾ ਬਣਾਉਣ ਅਤੇ ਤੁਰ੍ਹੀ ਵਜਾ ਕੇ ਆਖੋ, ‘ਸ਼ਲੋਮੋਨ ਰਾਜਾ ਜਿਉਂਦਾ ਰਹੇ!’

35ਤਦ ਤੁਸੀਂ ਉਹ ਦੇ ਨਾਲ ਚੜ੍ਹ ਜਾਓ ਅਤੇ ਉਹ ਆ ਕੇ ਮੇਰੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਅਤੇ ਮੇਰੇ ਸਥਾਨ ਉੱਤੇ ਰਾਜ ਕਰੇਗਾ। ਮੈਂ ਉਸਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਨਿਯੁਕਤ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.