1 ਰਾਜਿਆਂ 1

ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ।

1 Kings 1:36 (UKJV) And Benaiah the son of Jehoiada answered the king, and said, Amen: the LORD God of my lord the king say so too.

34ਉੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਮਸਹ ਕਰਕੇ ਇਸਰਾਏਲ ਦਾ ਰਾਜਾ ਬਣਾਉਣ ਅਤੇ ਤੁਰ੍ਹੀ ਵਜਾ ਕੇ ਆਖੋ, ‘ਸ਼ਲੋਮੋਨ ਰਾਜਾ ਜਿਉਂਦਾ ਰਹੇ!’

35ਤਦ ਤੁਸੀਂ ਉਹ ਦੇ ਨਾਲ ਚੜ੍ਹ ਜਾਓ ਅਤੇ ਉਹ ਆ ਕੇ ਮੇਰੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਅਤੇ ਮੇਰੇ ਸਥਾਨ ਉੱਤੇ ਰਾਜ ਕਰੇਗਾ। ਮੈਂ ਉਸਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਨਿਯੁਕਤ ਕੀਤਾ ਹੈ।”

36ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਆਮੀਨ! ਯਾਹਵੇਹ, ਮੇਰੇ ਸੁਆਮੀ ਪਾਤਸ਼ਾਹ ਦਾ ਪਰਮੇਸ਼ਵਰ ਇਸੇ ਤਰ੍ਹਾਂ ਹੀ ਆਖੇ।

37ਜਿਵੇਂ ਯਾਹਵੇਹ ਮੇਰੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸ਼ਲੋਮੋਨ ਦੇ ਨਾਲ ਹੋਵੇ ਤਾਂ ਜੋ ਉਹ ਆਪਣੀ ਗੱਦੀ ਨੂੰ ਮੇਰੇ ਮਹਾਰਾਜ ਦਾਵੀਦ ਦੇ ਸਿੰਘਾਸਣ ਨਾਲੋਂ ਵੀ ਵੱਡਾ ਬਣਾਵੇ!”

38ਸੋ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਥੀ ਅਤੇ ਪਲੇਥੀ ਉੱਤਰੇ ਅਤੇ ਸ਼ਲੋਮੋਨ ਦੇ ਕੋਲ ਦਾਵੀਦ ਪਾਤਸ਼ਾਹ ਦਾ ਖੱਚਰ ਸੀ ਅਤੇ ਉਹ ਉਸ ਨੂੰ ਗੀਹੋਨ ਵੱਲ ਲੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.