42ਜਦੋਂ ਉਹ ਬੋਲ ਹੀ ਰਿਹਾ ਸੀ ਤਾਂ ਅਬੀਯਾਥਰ ਜਾਜਕ ਦਾ ਪੁੱਤਰ ਯੋਨਾਥਨ ਆ ਗਿਆ। ਅਦੋਨੀਯਾਹ ਨੇ ਕਿਹਾ, “ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਗਾ।”
43ਯੋਨਾਥਨ ਨੇ ਜਵਾਬ ਦਿੱਤਾ, “ਬਿਲਕੁਲ ਨਹੀਂ! ਸਾਡੇ ਪਾਤਸ਼ਾਹ ਰਾਜਾ ਦਾਵੀਦ ਨੇ ਸ਼ਲੋਮੋਨ ਨੂੰ ਰਾਜਾ ਬਣਾ ਦਿੱਤਾ।
44ਰਾਜੇ ਨੇ ਆਪਣੇ ਨਾਲ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਥੀਆਂ ਅਤੇ ਪਲੇਥੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਉਹ ਨੂੰ ਰਾਜੇ ਦੀ ਖੱਚਰ ਉੱਤੇ ਬਿਠਾ ਦਿੱਤਾ,
45ਅਤੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਉਹ ਨੂੰ ਗੀਹੋਨ ਵਿੱਚ ਰਾਜਾ ਹੋਣ ਲਈ ਮਸਹ ਕੀਤਾ ਹੈ। ਉੱਥੋਂ ਉਹ ਅਨੰਦ ਕਰਦੇ ਹੋਏ ਮੁੜੇ ਹਨ, ਅਤੇ ਸ਼ਹਿਰ ਇਸ ਨਾਲ ਗੂੰਜਦਾ ਹੈ। ਇਹ ਉਹ ਰੌਲਾ ਹੈ ਜੋ ਤੁਸੀਂ ਸੁਣਦੇ ਹੋ।
46ਇਸ ਤੋਂ ਇਲਾਵਾ, ਸ਼ਲੋਮੋਨ ਸ਼ਾਹੀ ਸਿੰਘਾਸਣ ਉੱਤੇ ਬੈਠ ਗਿਆ ਹੈ।