1 ਰਾਜਿਆਂ 1

ਅਤੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਉਹ ਨੂੰ ਗੀਹੋਨ ਵਿੱਚ ਰਾਜਾ ਹੋਣ ਲਈ ਮਸਹ ਕੀਤਾ ਹੈ। ਉੱਥੋਂ ਉਹ ਅਨੰਦ ਕਰਦੇ ਹੋਏ ਮੁੜੇ ਹਨ, ਅਤੇ ਸ਼ਹਿਰ ਇਸ ਨਾਲ ਗੂੰਜਦਾ ਹੈ। ਇਹ ਉਹ ਰੌਲਾ ਹੈ ਜੋ ਤੁਸੀਂ ਸੁਣਦੇ ਹੋ।

1 Kings 1:45 (UKJV) And Zadok the priest and Nathan the prophet have anointed him king in Gihon: and they are come up from thence rejoicing, so that the city rang again. This is the noise that all of you have heard.

43ਯੋਨਾਥਨ ਨੇ ਜਵਾਬ ਦਿੱਤਾ, “ਬਿਲਕੁਲ ਨਹੀਂ! ਸਾਡੇ ਪਾਤਸ਼ਾਹ ਰਾਜਾ ਦਾਵੀਦ ਨੇ ਸ਼ਲੋਮੋਨ ਨੂੰ ਰਾਜਾ ਬਣਾ ਦਿੱਤਾ।

44ਰਾਜੇ ਨੇ ਆਪਣੇ ਨਾਲ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਥੀਆਂ ਅਤੇ ਪਲੇਥੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਉਹ ਨੂੰ ਰਾਜੇ ਦੀ ਖੱਚਰ ਉੱਤੇ ਬਿਠਾ ਦਿੱਤਾ,

45ਅਤੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਉਹ ਨੂੰ ਗੀਹੋਨ ਵਿੱਚ ਰਾਜਾ ਹੋਣ ਲਈ ਮਸਹ ਕੀਤਾ ਹੈ। ਉੱਥੋਂ ਉਹ ਅਨੰਦ ਕਰਦੇ ਹੋਏ ਮੁੜੇ ਹਨ, ਅਤੇ ਸ਼ਹਿਰ ਇਸ ਨਾਲ ਗੂੰਜਦਾ ਹੈ। ਇਹ ਉਹ ਰੌਲਾ ਹੈ ਜੋ ਤੁਸੀਂ ਸੁਣਦੇ ਹੋ।

46ਇਸ ਤੋਂ ਇਲਾਵਾ, ਸ਼ਲੋਮੋਨ ਸ਼ਾਹੀ ਸਿੰਘਾਸਣ ਉੱਤੇ ਬੈਠ ਗਿਆ ਹੈ।

47ਪਾਤਸ਼ਾਹ ਦੇ ਸੇਵਕ ਆ ਕੇ ਸਾਡੇ ਮਾਲਕ ਪਾਤਸ਼ਾਹ ਦਾਵੀਦ ਨੂੰ ਵਧਾਈਆਂ ਦੇ ਰਹੇ ਹਨ, ‘ਕਿ ਤੁਹਾਡਾ ਪਰਮੇਸ਼ਵਰ ਸ਼ਲੋਮੋਨ ਦਾ ਨਾਮ ਤੇਰੇ ਨਾਲੋਂ ਵੱਧ ਅਤੇ ਉਹ ਦੇ ਸਿੰਘਾਸਣ ਨੂੰ ਤੇਰੇ ਨਾਲੋਂ ਵੱਡਾ ਕਰੇ!’ ਅਤੇ ਪਾਤਸ਼ਾਹ ਨੇ ਆਪਣੇ ਬਿਸਤਰੇ ਉੱਤੇ ਮੱਥਾ ਟੇਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.